ਗੁਰਦਾਸਪੁਰ ਪੁਲਿਸ ਨੇ ਚੋਰੀ ਦੇ 20 ਮੋਟਸਾਈਕਲਾਂ ਸਮੇਤ ਸ਼ਿਵਸੈਨਾ ਆਗੂ ਦਾ ਭਰਾ ਅਤੇ ਇਕ ਸਾਥੀ ਗਿਰਫਤਾਰ ਕੀਤਾ ਏ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਅਜੇ ਕੁਮਾਰ ਅਤੇ ਅੰਕੁਸ਼ ਮਹਾਜਨ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਧਾਰੀਵਾਲ ਪਿੰਡ ਦੇ ਰਹਿਣ ਵਾਲੇ ਹਨ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਏ ਕਿ ਮੁਲਜ਼ਮ ਅੰਕੁਸ਼ ਮਹਾਜਨ ਸ਼ਿਵ ਸੈਨਾ ਹਿੰਦੂਸਤਾਨ ਦੇ ਇੱਕ ਸੀਨੀਅਰ ਆਗੂ ਦਾ ਸਕਾ ਭਰਾ ਏ। ਸੀਆਈਏ ਸਟਾਫ ਗੁਰਦਾਸਪੁਰ ਦੇ ਇੰਚਾਰਜ ਇੰਸਪੈਕਟਰ ਕਪਿਲ ਕੌਸ਼ਲ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਕੁਝ ਸਮੇਂ ਤੋਂ ਮੋਟਰਸਾਈਕਲ ਚੋਰੀ ਕਰਦੇ ਆ ਰਹੇ ਸਨ ਅਤੇ ਚੋਰੀ ਕਰਕੇ ਪਹਿਲਾਂ ਤਾਂ ਇਨ੍ਹਾਂ ਦੇ ਪਹੀਏ ਕੱਢ ਕੇ ਵੇਚਦੇ ਸਨ ਅਤੇ ਫਿਰ ਬਾਕੀ ਬਚਿਆ ਹਿੱਸਾ ਕਬਾੜ ਵਿੱਚ ਵੇਚ ਦਿੰਦੇ ਸਨ |